ਹਰ ਦਿਨ ਚੜਦੇ ਆ ਜਾਵੇ
ਹਰ ਸ਼ਾਮ ਨਾਲ ਹੀ ਜਾਵੇ
ਬੜਾ ਰੋਕਿਆ ਮੈਂ ਦਿਲ
ਤੇਰੀ ਯਾਦ ਨਾ ਜਾਵੇ......................
ਕੋਸ਼ਿਸ ਇਹੀ ਸਮਾਂ ਉਹ ਭੁੱਲ ਜਾਵੇ
ਖਾਬਾਂ ਚ'ਉਹ ਮੁੜ ਨਾ ਆਵੇ
ਯਾਦ ਬਿਨਾਂ ਵੀ ਸਾਹ ਨਾ ਆਵੇ
ਤੇਰੀ ਯਾਦ ਨਾ ਜਾਵੇ.....................
ਜਿਵੇਂ ਚੰਦ ਚੋਂ ਦਾਗ ਨਾ ਜਾਵੇ
ਚਿਕੋਰ ਬਸ ਉਹਨੂੰ ਦੇਖੀ ਜਾਵੇ
ਬਸ ਇੱਦਾਂ ਦਾ ਰਿਸ਼ਤਾ ਬਣ ਜਾਵੇ
ਤੇਰੀ ਯਾਦ ਨਾ ਜਾਵੇ.....................
ਬੀਤਿਆ ਵਕਤ "Sukh" ਕਿਵੇਂ ਭੁਲਾਵੇ
ਚਾਹ ਕੇ ਵੀ ਉਹਨੂੰ ਭੁੱਲ ਨਾ ਪਾਵੇ
ਜੋੜੀਆਂ ਰੱਬ ਸਬ ਦੀਆਂ ਬਣਾਵੇ
ਤੇਰੀ ਯਾਦ ਨਾ ਜਾਵੇ......
No comments:
Post a Comment