ਮੈਨੂੰ ਚੰਨ ਤੋਂ ਵੀ ਸੋਹਣੀ ਲੱਗੇਂ ਤੂੰ ਸੋਹਣੀਏਂ ਨੀ .....ਦਿਲ ਕਰਦਾ..
ਦਿਲ ਕਰਦਾ ਕਰਾਂ ਨਾ ਪਰੇ ਮੂੰਹ ਸੋਹਣੀਏਂ ਨੀ ...... ਨਹੀਂ ਮੇਰਾ ਸਰਦਾ
ਚਿੱਟੇ ਮੋਤੀਆਂ ਤੋਂ ਦੰਦ, ਤੇਰੀ ਮਿੱਠੀ ਮਿੱਠੀ ਸੰਗ, ਮੈਨੂੰ ਆ ਗਈ ਤੂੰ ਪਸੰਦ ਕਾਹਦਾ ਪਰਦਾ
ਮੈਨੂੰ ਚੰਨ ਤੋਂ ਵੀ ਸੋਹਣੀ ਲੱਗੇਂ ਤੂੰ ਸੋਹਣੀਏਂ ਨੀ .....ਦਿਲ ਕਰਦਾ...
ਪਹਿਲੀ ਤੱਕਣੀ ਚ ਦਿਲ ਮੇਰਾ ਮੋਹ ਲਿਆ
ਤੈਨੂੰ ਦੇਖ ਲੱਗੇ ਖੁਦ ਨੂੰ ਮੈਂ ਖੋ ਲਿਆ
ਦੱਸ ਮੇਰਾ ਕੀ ਕਸੂਰ, ਚਾਹਵਾਂ ਹੋਵੇਂ ਨਾ ਤੂੰ ਦੂਰ, ਤੈਨੂੰ ਖੋਣ ਤੋਂ ਮੈਂ ਬੜਾ ਬਿੱਲੋ ਡਰਦਾ
ਦਿਲ ਕਰਦਾ ਕਰਾਂ ਨਾ ਪਰੇ ਮੂੰਹ ਸੋਹਣੀਏਂ ਨੀ ...... ਨਹੀਂ ਮੇਰਾ ਸਰਦਾ
No comments:
Post a Comment